Quran Apps in many lanuages:

Surah As-Saaffat Ayahs #105 Translated in Punjabi

فَبَشَّرْنَاهُ بِغُلَامٍ حَلِيمٍ
ਤਾਂ ਅਸੀਂ ਉਸ ਨੂੰ ਇੱਕ ਸਹਿਣਸ਼ੀਲ ਲੜਕੇ ਦੀ ਖੁਸ਼ਖਬਰੀ ਦਿੱਤੀ।
فَلَمَّا بَلَغَ مَعَهُ السَّعْيَ قَالَ يَا بُنَيَّ إِنِّي أَرَىٰ فِي الْمَنَامِ أَنِّي أَذْبَحُكَ فَانْظُرْ مَاذَا تَرَىٰ ۚ قَالَ يَا أَبَتِ افْعَلْ مَا تُؤْمَرُ ۖ سَتَجِدُنِي إِنْ شَاءَ اللَّهُ مِنَ الصَّابِرِينَ
ਇਸ ਲਈ ਜਦੋਂ ਉਹ ਉਸ ਦੇ ਬ਼ਰਾਬ਼ਰ ਚੱਲਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ ਨੇ ਆਖਿਆ ਹੇ ਮੇਰੇ ਪੁੱਤਰ! ਮੈ’ ਸੁਪਨਾ ਦੇਖਦਾ ਹਾਂ ਕਿ ਮੈਂ ਤੈਨੂੰ ਜਿਲ੍ਹਾ (ਕੁਰਬਾਨ) ਕਰ ਰਿਹਾ ਹਾਂ। ਇਸ ਲਈ ਤੁਸੀ’ ਸੋਚ ਲਵੋ ਤੁਹਾਡਾ ਕੀ ਵਿਚਾਰ ਹੈ। ਉਸ ਨੇ ਆਖਿਆ ਹੇ ਮੇਰੇ ਪਿਤਾ! ਆਪ ਨੂੰ ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ ਆਪ ਉਸ ਦੀ ਪਾਲਣਾ ਕਰੋ। ਜੇਕਰ ਅੱਲਾਹ ਚਾਹੇਗਾ (ਇਨਸ਼ਾ ਅੱਲਾਹ) ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿਚ ਵੇਖੌਗੇ।
فَلَمَّا أَسْلَمَا وَتَلَّهُ لِلْجَبِينِ
ਸੋ ਜਦੋਂ ਦੋਵੇਂ ਆਗਿਆਕਰ ਹੋ ਗਏ ਅਤੇ ਇਬਰਾਹੀਮ ਨੇ ਉਸ ਨੂੰ ਮੱਥੇ ਦੇ ਭਾਰ ਲਿਟਾ ਦਿੱਤਾ।
وَنَادَيْنَاهُ أَنْ يَا إِبْرَاهِيمُ
ਅਤੇ ਅਸੀਂ ਉਸ ਨੂੰ ਪੁਕਾਰਿਆ, ਹੇ ਇਬਰਾਹੀਮ
قَدْ صَدَّقْتَ الرُّؤْيَا ۚ إِنَّا كَذَٰلِكَ نَجْزِي الْمُحْسِنِينَ
ਤੂੰ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਬੇਸ਼ੱਕ ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ।

Choose other languages: