Quran Apps in many lanuages:

Surah Ar-Rum Ayahs #29 Translated in Punjabi

وَمِنْ آيَاتِهِ أَنْ تَقُومَ السَّمَاءُ وَالْأَرْضُ بِأَمْرِهِ ۚ ثُمَّ إِذَا دَعَاكُمْ دَعْوَةً مِنَ الْأَرْضِ إِذَا أَنْتُمْ تَخْرُجُونَ
ਅਤੇ ਉਸਦੀਆਂ ਨਿਸ਼ਾਨੀਆਂ ਵਿਚ ਇਕ ਇਹ ਵੀ ਹੈ ਕਿ ਆਕਾਸ਼ ਅਤੇ ਧਰਤੀ ਉਸਦੇ ਹੁਕਮ ਨਾਲ ਕਾਇਮ ਹਨ। ਅਤੇ ਫਿਰ ਜਦੋ’ ਉਹ ਤੁਹਾਨੂੰ ਇਕ ਵਾਰ ਪੁਕਾਰੇਗਾ ਤਾਂ ਤੂਸੀਂ’ ਉਸੇ ਵੇਲੇ ਧਰਤੀ ਵਿਚੋਂ ਨਿਕਲ ਕੇ ਚੱਲ ਪਵੋਗੇ।
وَلَهُ مَنْ فِي السَّمَاوَاتِ وَالْأَرْضِ ۖ كُلٌّ لَهُ قَانِتُونَ
ਅਤੇ ਆਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ ਉਸ ਦਾ ਹੀ ਹੈ ਸਭ ਉਸ ਦੇ ਹੀ ਆਗਿਆਕਾਰੀ ਹਨ।
وَهُوَ الَّذِي يَبْدَأُ الْخَلْقَ ثُمَّ يُعِيدُهُ وَهُوَ أَهْوَنُ عَلَيْهِ ۚ وَلَهُ الْمَثَلُ الْأَعْلَىٰ فِي السَّمَاوَاتِ وَالْأَرْضِ ۚ وَهُوَ الْعَزِيزُ الْحَكِيمُ
ਅਤੇ ਉਹ ਹੀ ਹੈ ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੈ। ਫਿਰ ਉਹੀ ਹੈ ਜੋ ਮੁੜ ਪੈਦਾ ਕਰਦਾ ਹੈ। ਅਤੇ ਇਹ ਉਸ ਲਈ ਬੜ੍ਹਾ ਸੌਖਾ ਹੈ। ਅਤੇ ਆਕਾਸ਼ਾਂ ਤੇ ਧਰਤੀ ਵਿਚ ਉਸ ਲਈ ਸਭ ਤੋਂ’ ਸ੍ਰੇਸ਼ਟ ਗੁਣ ਹੈ ਕਿ ਉਹ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
ضَرَبَ لَكُمْ مَثَلًا مِنْ أَنْفُسِكُمْ ۖ هَلْ لَكُمْ مِنْ مَا مَلَكَتْ أَيْمَانُكُمْ مِنْ شُرَكَاءَ فِي مَا رَزَقْنَاكُمْ فَأَنْتُمْ فِيهِ سَوَاءٌ تَخَافُونَهُمْ كَخِيفَتِكُمْ أَنْفُسَكُمْ ۚ كَذَٰلِكَ نُفَصِّلُ الْآيَاتِ لِقَوْمٍ يَعْقِلُونَ
ਉਹ ਤੁਹਾਡੇ ਲਈ ਖ਼ੁਦ ਤੁਹਾਡੇ ਹੀ ਵਿਅਕਤੀਤਵ ਵਿੱਚੋਂ ਇਕ ਮਿਸਾਲ ਬਿਆਨ ਕਰਦਾ ਹੈ। ਕੀ’ ਤੁਹਾਡੇ ਗੁਲਾਮਾਂ ਵਿੱਚੋਂ ਕੋਈ ਤੁਹਾਡੀ ਉਸ ਪੂੰਜੀ ਦਾ ਭਾਈਵਾਲ ਹੈ, ਜੋ ਅਸੀਂ ਤੁਹਾਨੂੰ ਬਖ਼ਸ਼ੀ ਹੈ ਕਿ ਤੁਸੀਂ ਅਤੇ ਉਹ ਉਸ ਵਿਚ ਬਰਾਬਰ ਹੋਵੇ। ਅਤੇ ਜਿਸ ਤਰ੍ਹਾਂ ਤੁਸੀਂ ਆਪਣਿਆਂ ਦਾ ਖਿਆਲ ਰਖਦੇ ਹੋ ਉਸੇ ਤਰ੍ਹਾਂ ਉਨ੍ਹਾਂ (ਗੁਲਾਮਾਂ) ਦਾ ਵੀ ਧਿਆਨ ਰੱਖਦੇ ਹੋ। ਇਸ ਤਰ੍ਹਾਂ ਅਸੀਂ ਆਇਤਾਂ ਨੂੰ ਸਪੱਸ਼ਟ ਕਰਕੇ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
بَلِ اتَّبَعَ الَّذِينَ ظَلَمُوا أَهْوَاءَهُمْ بِغَيْرِ عِلْمٍ ۖ فَمَنْ يَهْدِي مَنْ أَضَلَّ اللَّهُ ۖ وَمَا لَهُمْ مِنْ نَاصِرِينَ
ਸਗੋਂ ਆਪਣੀਆਂ ਜ਼ਿੰਦਗੀਆਂ ਉੱਪਰ ਜ਼ੁਲਮ ਕਰਨ ਵਾਲਿਆ ਨੇ ਸ਼ਿਨਾਂ ਕਿਸੇ ਵਲੀਲ ਦੇ ਆਪਣੇ (ਨਿਜੀ) ਵਿਚਾਰਾਂ ਦਾ ਪਾਲਣ ਕੀਤਾ ਹੈ ਤਾਂ ਉਨ੍ਹਾਂ ਨੂੰ ਕੌਣ ਮਾਰਗ ਦਰਸ਼ਨ ਪ੍ਰਦਾਨ ਕਰ ਸਕਦਾ ਹੈ। ਜਿਸਨੂੰ ਅੱਲਾਹ ਨੇ ਕੁਰਾਹੇ ਪਾ ਦਿਤਾ ਹੋਵੇ। ਅਤੇ ਕੋਈ ਉਨ੍ਹਾਂ ਦਾ ਸਹਾਇਕ ਨਹੀਂ।

Choose other languages: