Quran Apps in many lanuages:

Surah An-Nisa Ayahs #87 Translated in Punjabi

وَإِذَا جَاءَهُمْ أَمْرٌ مِنَ الْأَمْنِ أَوِ الْخَوْفِ أَذَاعُوا بِهِ ۖ وَلَوْ رَدُّوهُ إِلَى الرَّسُولِ وَإِلَىٰ أُولِي الْأَمْرِ مِنْهُمْ لَعَلِمَهُ الَّذِينَ يَسْتَنْبِطُونَهُ مِنْهُمْ ۗ وَلَوْلَا فَضْلُ اللَّهِ عَلَيْكُمْ وَرَحْمَتُهُ لَاتَّبَعْتُمُ الشَّيْطَانَ إِلَّا قَلِيلًا
ਜਦੋਂ ਉਨ੍ਹਾਂ ਨੂੰ ਕੋਈ ਗੱਲ ਸ਼ਾਂਤੀ ਜਾਂ ਡਰ ਦੀ ਪਹੁੰਚਦੀ ਹੈ ਤਾਂ ਉਹ ਉਸ ਨੂੰ ਫੈਲਾ ਦਿੰਦੇ ਹਨ। ਜੇਕਰ ਉਹ ਰਸੂਲ ਤੱਕ ਜਾਂ ਆਪਣੇ ਜ਼ਿੰਮੇਦਾਰ ਵਿਅਕਤੀਆਂ ਤੱਕ ਦੀ ਅਸਲੀਅਤ ਨੂੰ ਜਾਣ ਲੈਂਦੇ। ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਕੁਝ ਲੋਕਾਂ ਤੋਂ ਬਿਨਾਂ ਤੁਸੀਂ ਸਾਰੇ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ।
فَقَاتِلْ فِي سَبِيلِ اللَّهِ لَا تُكَلَّفُ إِلَّا نَفْسَكَ ۚ وَحَرِّضِ الْمُؤْمِنِينَ ۖ عَسَى اللَّهُ أَنْ يَكُفَّ بَأْسَ الَّذِينَ كَفَرُوا ۚ وَاللَّهُ أَشَدُّ بَأْسًا وَأَشَدُّ تَنْكِيلًا
ਤਾਂ ਅੱਲਾਹ ਦੇ ਰਾਹ ਵਿਚ ਲੜੋਂ। ਤੁਹਾਡੇ ਉੱਪਰ ਤੁਹਾਡੇ ਤੋਂ` ਸ਼ਿਨਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ, ਈਮਾਨ ਵਾਲਿਆ ਨੂੰ ਉਭਾਰੋ। ਉਮੀਦ ਹੈ ਕਿ ਅੱਲਾਹ ਅਵੱਗਿਆਕਾਰੀਆਂ ਦਾ ਬਲ ਤੋੜ ਦੇਵੇ। ਅੱਲਾਹ ਬੜਾ ਸ਼ਕਤੀਸ਼ਾਲੀ ਅਤੇ ਬਹੁਤ ਸਖ਼ਤ ਸਜ਼ਾ ਦੇਣ ਵਾਲਾ ਹੈ।
مَنْ يَشْفَعْ شَفَاعَةً حَسَنَةً يَكُنْ لَهُ نَصِيبٌ مِنْهَا ۖ وَمَنْ يَشْفَعْ شَفَاعَةً سَيِّئَةً يَكُنْ لَهُ كِفْلٌ مِنْهَا ۗ وَكَانَ اللَّهُ عَلَىٰ كُلِّ شَيْءٍ مُقِيتًا
ਜਿਹੜਾ ਬੰਦਾ ਕਿਸੇ ਚੰਗੀ ਗੱਲ ਦੇ ਪੱਖ ਵਿਚ ਕਹੇਗਾ। ਉਸ ਦੇ ਲਈ ਉਸ ਵਿਚੋਂ ਹਿੱਸਾ ਹੈ ਅਤੇ ਜਿਹੜਾ ਉਸ ਦੇ ਵਿਰੋਧ ਵਿਚ ਕਹੇਗਾ, ਉਸ ਦਾ ਉਸ ਵਿਚੋਂ ਹਿੱਸਾ ਹੈ। ਅੱਲਾਹ ਹਰ ਚੀਜ਼ ਦੀ ਸਮੱਰਥਾ ਰੱਖਣ ਵਾਲਾ ਹੈ।
وَإِذَا حُيِّيتُمْ بِتَحِيَّةٍ فَحَيُّوا بِأَحْسَنَ مِنْهَا أَوْ رُدُّوهَا ۗ إِنَّ اللَّهَ كَانَ عَلَىٰ كُلِّ شَيْءٍ حَسِيبًا
ਜਦੋਂ ਕੋਈ ਤੁਹਾਨੂੰ ਅਸੀਸ ਦੇਵੇ, ਤਾਂ ਤੁਸੀਂ ਵੀ ਉਸ ਨੂੰ ਅਸੀਸ ਦੇਵੋ। ਉਸ ਤੋਂ ਚੰਗੀ ਜਾਂ ਉਹ ਹੀ ਪਲਟ ਕੇ ਕਹਿ ਦੇਵੋਂ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ।
اللَّهُ لَا إِلَٰهَ إِلَّا هُوَ ۚ لَيَجْمَعَنَّكُمْ إِلَىٰ يَوْمِ الْقِيَامَةِ لَا رَيْبَ فِيهِ ۗ وَمَنْ أَصْدَقُ مِنَ اللَّهِ حَدِيثًا
ਅੱਲਾਹ ਹੀ ਮੰਨਣਯੋਗ ਹੈ ਉਸ ਤੋਂ ਬਿਨਾਂ ਕੋਈ ਹੋਰ ਇਬਾਦਤ ਯੋਗ ਨਹੀਂ। ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇਕੱਠੇ ਕਰੇਗਾ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਦੀ ਗੱਲ ਤੋਂ ਵੱਧ ਕੇ ਸੱਚੀ ਗੱਲ ਹੋਰ ਕਿਸ ਦੀ ਹੋ ਸਕਦੀ ਹੈ।

Choose other languages: