Quran Apps in many lanuages:

Surah An-Naml Ayahs #78 Translated in Punjabi

وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ
ਅਤੇ ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ। ਜਿਹੜਾ ਉਨ੍ਹਾਂ ਦੇ ਦਿਲਾਂ ਵਿਚ ਲੁਕਿਆ ਹੋਇਆ ਹੈ ਅਤੇ ਜਿਸ ਨੂੰ ਉਹ ਪ੍ਰਗਟ ਕਰਦੇ ਹਨ।
وَمَا مِنْ غَائِبَةٍ فِي السَّمَاءِ وَالْأَرْضِ إِلَّا فِي كِتَابٍ مُبِينٍ
ਅਤੇ ਆਕਾਸ਼ਾਂ ਤੇ ਧਰਤੀ ਦੀ ਕੋਈ ਲੁਕੀ ਹੋਈ ਚੀਜ਼ ਨਹੀਂ, ਜਿਹੜੀ ਇਸ ਸਪੱਸ਼ਟ ਕਿਤਾਬ ਵਿਚ ਦਰਜ ਨਾ ਹੋਵੇ।
إِنَّ هَٰذَا الْقُرْآنَ يَقُصُّ عَلَىٰ بَنِي إِسْرَائِيلَ أَكْثَرَ الَّذِي هُمْ فِيهِ يَخْتَلِفُونَ
ਬੇਸ਼ੱਕ ਇਹ ਕੁਰਆਨ ਇਸਰਾਈਲ ਦੀ ਔਲਾਦ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰ ਰਿਹਾ ਹੈ। ਜਿਨ੍ਹਾਂ ਲਈ ਉਹ ਮੱਤਭੇਦ ਕਰਦੇ ਹਨ।
وَإِنَّهُ لَهُدًى وَرَحْمَةٌ لِلْمُؤْمِنِينَ
ਅਤੇ ਉਹ ਹਦਾਇਤ ਤੇ ਰਹਿਮਤ ਹੈ, ਈਮਾਨ ਵਾਲਿਆਂ ਲਈ।
إِنَّ رَبَّكَ يَقْضِي بَيْنَهُمْ بِحُكْمِهِ ۚ وَهُوَ الْعَزِيزُ الْعَلِيمُ
ਬੇਸ਼ੱਕ ਤੁਹਾਡਾ ਰੱਬ ਆਪਣੇ ਹੁਕਮ ਦੇ ਰਾਹੀਂ ਉਨ੍ਹਾਂ ਵਿਚਕਾਰ ਫੈਸਲਾ ਕਰੇਗਾ, ਉਹ ਸ਼ਕਤੀਸ਼ਾਲੀ ਅਤੇ ਜਾਣਨ ਵਾਲਾ ਹੈ।

Choose other languages: