Quran Apps in many lanuages:

Surah An-Nahl Ayahs #10 Translated in Punjabi

وَلَكُمْ فِيهَا جَمَالٌ حِينَ تُرِيحُونَ وَحِينَ تَسْرَحُونَ
ਅਤੇ ਉਨ੍ਹਾਂ ਵਿਚ ਤੁਹਾਡੇ ਲਈ ਸੰਸਾਰਿਕ ਰੌਣਕ ਹੈ, ਜਦੋਂ ਸ਼ਾਮ ਵੇ ਸਮੇ ਤੁਸੀਂ ਉਨ੍ਹਾਂ ਨੂੰ ਲਿਆਉਂਦੇ ਹੋ, ਅਤੇ ਜਦੋਂ ਸਵੇਰ ਵੇਲੇ ਉਨ੍ਹਾਂ ਨੂੰ ਛੱਡਣ ਜਾਂਦੇ ਹੋ।
وَتَحْمِلُ أَثْقَالَكُمْ إِلَىٰ بَلَدٍ لَمْ تَكُونُوا بَالِغِيهِ إِلَّا بِشِقِّ الْأَنْفُسِ ۚ إِنَّ رَبَّكُمْ لَرَءُوفٌ رَحِيمٌ
ਅਤੇ ਉਹ ਤੁਹਾਡਾ ਭਾਰ ਅਜਿਹੇ ਸਥਾਨਾ ਤੁਹਾਡਾ ਰੱਬ ਬਹੁਤ ਕ੍ਰਿਪਾਲੂ ਅਤੇ ਦਿਆਲੂ ਹੈ।
وَالْخَيْلَ وَالْبِغَالَ وَالْحَمِيرَ لِتَرْكَبُوهَا وَزِينَةً ۚ وَيَخْلُقُ مَا لَا تَعْلَمُونَ
ਅਤੇ ਉਸ ਨੇ ਘੌੜੇ, ਖੱਚਰ ਅਤੇ ਗਹੇ ਪੈਦਾ ਕੀਤੇ ਤਾਂ ਕਿ ਤੁਸੀਂ ਉਨ੍ਹਾਂ ਉੱਪਰ ਸਵਾਰ ਹੋਵੋ ਅਤੇ ਸੁੰਦਰਤਾ ਲਈ ਵੀ। ਉਹ ਅਜਿਹੀਆਂ ਚੀਜ਼ਾਂ ਵੀ ਪੈਦਾ ਕਰਦਾ ਹੈ ਜੋ ਤੁਸੀਂ ਨਹੀਂ ਜਾਣਦੇ।
وَعَلَى اللَّهِ قَصْدُ السَّبِيلِ وَمِنْهَا جَائِرٌ ۚ وَلَوْ شَاءَ لَهَدَاكُمْ أَجْمَعِينَ
ਅਤੇ ਸਿੱਧਾ ਰਾਹ ਅੱਲਾਹ ਤੱਕ ਪਹੁੰਚਦਾ ਹੈ। ਅਤੇ ਕੁਝ ਰਾਹ ਟੇਢੇ ਵੀ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਬਖ਼ਸ਼ ਦਿੰਦਾ।
هُوَ الَّذِي أَنْزَلَ مِنَ السَّمَاءِ مَاءً ۖ لَكُمْ مِنْهُ شَرَابٌ وَمِنْهُ شَجَرٌ فِيهِ تُسِيمُونَ
ਉਹ ਹੀ ਹੈ ਜਿਸ ਨੇ ਆਕਾਸ਼ਾਂ ਵਿਚੋਂ ਪਾਣੀ ਵਰਸਾਇਆ, ਤੁਸੀਂ ਉਸ ਵਿਚੋਂ ਪੀਂਦੇ ਹੋ ਅਤੇ ਉਸੇ ਵਿਚ ਘਾਹ ਪੌਦੇ ਹੁੰਦੇ ਹਨ, ਜਿਨ੍ਹਾਂ ਵਿਚ ਤੁਸੀਂ (ਪਸ਼ੂ) ਚਰਾਉਂਦੇ ਹੋ।

Choose other languages: