Quran Apps in many lanuages:

Surah An-Nahl Ayahs #45 Translated in Punjabi

وَالَّذِينَ هَاجَرُوا فِي اللَّهِ مِنْ بَعْدِ مَا ظُلِمُوا لَنُبَوِّئَنَّهُمْ فِي الدُّنْيَا حَسَنَةً ۖ وَلَأَجْرُ الْآخِرَةِ أَكْبَرُ ۚ لَوْ كَانُوا يَعْلَمُونَ
ਅਤੇ ਜਿਨ੍ਹਾਂ ਲੋਕਾਂ ਨੇ ਅੱਲਾਹ ਲਈ ਆਪਣਾ ਦੇਸ਼ ਛੱਡਿਆ (ਉਹ ਵੀ) ਇਸ ਉਪਰੰਤ ਕਿ ਉਨ੍ਹਾਂ ਉੱਪਰ ਜ਼ੁਲਮ ਕੀਤਾ ਗਿਆ। ਅਸੀਂ ਉਨ੍ਹਾਂ ਨੂੰ ਸੰਸਾਰ ਵਿਚ ਵੀ ਜ਼ਰੂਰ ਚੰਗੀ ਜਗ੍ਹਾਂ ਦੇਵਾਂਗੇ ਅਤੇ ਪ੍ਰਲੋਕ ਦਾ ਪੂੰਨ ਤਾਂ ਬਹੁਤ ਵੱਡਾ ਹੈ। ਕਾਸ਼! ਉਹ ਜਾਣਦੇ।
الَّذِينَ صَبَرُوا وَعَلَىٰ رَبِّهِمْ يَتَوَكَّلُونَ
ਉਹ ਅਜਿਹੇ ਹਨ ਜਿਹੜੇ ਧੀਰਜ ਰੱਖਦੇ ਹਨ ਅਤੇ ਆਪਣੇ ਰੱਬ ਉੱਪਰ ਭਰੋਸਾ ਕਰਦੇ ਹਨ।
وَمَا أَرْسَلْنَا مِنْ قَبْلِكَ إِلَّا رِجَالًا نُوحِي إِلَيْهِمْ ۚ فَاسْأَلُوا أَهْلَ الذِّكْرِ إِنْ كُنْتُمْ لَا تَعْلَمُونَ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਮਨੁੱਖਾਂ ਨੂੰ ਹੀ ਰਸੂਲ ਬਣਾ ਕੇ ਭੇਜਿਆ, ਜਿਨ੍ਹਾ ਪਾਸ ਅਸੀਂ ਵਹੀ ਭੇਜਦੇ ਸੀ। ਤਾਂ ਗਿਆਨਵਾਨਾ ਨੂੰ ਪੁੱਛ ਲਓ, ਜੇਕਰ ਤੁਸੀਂ ਨਹੀਂ ਜਾਣਦੇ।
بِالْبَيِّنَاتِ وَالزُّبُرِ ۗ وَأَنْزَلْنَا إِلَيْكَ الذِّكْرَ لِتُبَيِّنَ لِلنَّاسِ مَا نُزِّلَ إِلَيْهِمْ وَلَعَلَّهُمْ يَتَفَكَّرُونَ
ਅਸੀਂ ਉਨ੍ਹਾਂ ਨੂੰ ਪ੍ਰਮਾਣਾਂ ਅਤੇ ਕਿਤਾਬਾਂ ਦੇ ਸਹਿਤ ਭੇਜਿਆ ਸੀ। ਅਤੇ ਅਸੀਂ ਤੁਹਾਡੇ ਉੱਪਰ ਵੀ ਵਹੀ ਉਤਾਰੀ ਤਾਂ ਕਿ ਤੁਸੀਂ ਲੋਕਾਂ ਲਈ ਉਸ ਚੀਜ਼ ਨੂੰ ਸਪੱਸ਼ਟ ਕਰ ਦੇਵੋ, ਜਿਹੜਾ ਉਨ੍ਹਾਂ ਵੱਲ ਉਤਾਰਿਆ ਗਿਆ ਹੈ। ਤਾਂ ਕਿ ਉਹ ਚਿੰਤਨ ਕਰਨ।
أَفَأَمِنَ الَّذِينَ مَكَرُوا السَّيِّئَاتِ أَنْ يَخْسِفَ اللَّهُ بِهِمُ الْأَرْضَ أَوْ يَأْتِيَهُمُ الْعَذَابُ مِنْ حَيْثُ لَا يَشْعُرُونَ
ਕੀ ਉਹ ਲੋਕ ਜਿਹੜੇ ਮਾੜੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਇਸ ਗੱਲ ਤੋਂ ਬੇ-ਫਿਕਰੇ ਹਨ ਕਿ ਅੱਲਾਹ ਉਨ੍ਹਾਂ ਨੂੰ ਜ਼ਮੀਨ ਵਿਚ ਗੱਡ ਦੇਵੇਗਾ ਜਾਂ ਉਨ੍ਹਾਂ ਉੱਪਰ ਉਸ ਥਾਂ ਤੋਂ ਆਫ਼ਤ ਭੇਜ ਦੇਵੇਗਾ, ਜਿਥੋਂ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ

Choose other languages: