Quran Apps in many lanuages:

Surah Al-Mumenoon Ayahs #18 Translated in Punjabi

ثُمَّ خَلَقْنَا النُّطْفَةَ عَلَقَةً فَخَلَقْنَا الْعَلَقَةَ مُضْغَةً فَخَلَقْنَا الْمُضْغَةَ عِظَامًا فَكَسَوْنَا الْعِظَامَ لَحْمًا ثُمَّ أَنْشَأْنَاهُ خَلْقًا آخَرَ ۚ فَتَبَارَكَ اللَّهُ أَحْسَنُ الْخَالِقِينَ
ਫਿਰ ਅਸੀਂ ਪਾਣੀ ਦੀ ਇੱਕ ਬੂੰਦ ਤੋਂ ਇੱਕ ਭਰੂਣ ਦਾ ਰੂਪ ਦਿੱਤਾ, ਫਿਰ ਭਰੂਣ ਨੂੰ ਮਾਸ ਦਾ ਇੱਕ ਲੋਕੜਾ ਬਣਾਇਆ, ਫਿਰ ਲੋਥੜੇ ਦੇ ਅੰਦਰ ਹੱਡੀਆਂ ਪੈਦਾ ਕੀਤੀਆਂ। ਫਿਰ ਅਸੀਂ ਹੱਡੀਆਂ ਉੱਤੇ ਮਾਸ ਚੜ੍ਹਾ ਦਿੱਤਾ। ਫਿਰ ਅਸੀਂ ਉਸ ਨੂੰ ਇੱਕ ਨਵੇਂ ਰੂਪ ਵਿਚ ਖੜ੍ਹਾ ਕੀਤਾ। ਤਾਂ ਉਹ ਅੱਲਾਹ ਵੱਡੀਆਂ ਬਰਕਤਾਂ ਵਾਲਾ ਅਤੇ ਅਤਿ ਉੱਤਮ ਸਿਰਜਣਹਾਰ ਹੈ।
ثُمَّ إِنَّكُمْ بَعْدَ ذَٰلِكَ لَمَيِّتُونَ
ਫਿਰ ਇਸ ਤੋਂ ਮਗਰੋਂ ਤੁਸੀਂ ਜ਼ਰੂਰ ਮਰਨਾ ਹੈ।
ثُمَّ إِنَّكُمْ يَوْمَ الْقِيَامَةِ تُبْعَثُونَ
ਫਿਰ ਤੁਸੀਂ ਕਿਆਮਤ ਦੇ ਦਿਨ ਜਿੰਦਾ ਕੀਤੇ ਜਾਉਗੇ।
وَلَقَدْ خَلَقْنَا فَوْقَكُمْ سَبْعَ طَرَائِقَ وَمَا كُنَّا عَنِ الْخَلْقِ غَافِلِينَ
ਫਿਰ ਅਸੀਂ ਤੁਹਾਡੇ ਲਈ ਸੱਤ ਰਾਹ ਬਣਾਏ ਅਤੇ ਅਸੀਂ ਖਲਕਤ ਤੋਂ ਬੇਖ਼ਬਰ ਨਹੀਂ ਹੋਏ।
وَأَنْزَلْنَا مِنَ السَّمَاءِ مَاءً بِقَدَرٍ فَأَسْكَنَّاهُ فِي الْأَرْضِ ۖ وَإِنَّا عَلَىٰ ذَهَابٍ بِهِ لَقَادِرُونَ
ਅਤੇ ਅਸੀਂ ਅਸਮਾਨ ਤੋਂ ਇਕ ਨਿਯਤ ਤਰੀਕੇ ਨਾਲ ਪਾਣੀ ਵਰਸਾਇਆ। ਫਿਰ ਅਸੀਂ ਉਸ ਨੂੰ ਧਰਤੀ ਵਿਚ ਰੋਕ ਦਿੱਤਾ। ਅਤੇ ਅਸੀਂ ਉਸ ਨੂੰ ਵਾਪਿਸ ਲੈਣ ਦੇ ਵੀ ਸਮਰੱਥ ਹਾਂ।

Choose other languages: