Quran Apps in many lanuages:

Surah Al-Kahf Ayahs #53 Translated in Punjabi

وَوُضِعَ الْكِتَابُ فَتَرَى الْمُجْرِمِينَ مُشْفِقِينَ مِمَّا فِيهِ وَيَقُولُونَ يَا وَيْلَتَنَا مَالِ هَٰذَا الْكِتَابِ لَا يُغَادِرُ صَغِيرَةً وَلَا كَبِيرَةً إِلَّا أَحْصَاهَا ۚ وَوَجَدُوا مَا عَمِلُوا حَاضِرًا ۗ وَلَا يَظْلِمُ رَبُّكَ أَحَدًا
ਅਤੇ ਅਮਲਾਂ ਦੀ ਪੌਥੀ (ਖੋਲ ਦੇ) ਰੱਖੀ ਜਾਵੇਗੀ ਤਾਂ ਤੁਸੀਂ ਅਪਰਾਧੀਆਂ ਨੂੰ ਦੇਖੋਗੇ ਕਿ ਉਸ ਵਿਚ ਜੋ ਕੂਝ ਹੈ, ਉਹ ਉਸ ਤੋਂ ਡਰਦੇ ਹੋਣਗੇ ਅਤੇ ਕਹਿਣਗੇ ਕਿ ਹਾਏ ਵਿਨਾਸ਼! ਕਿਹੋ ਜਿਹੀ ਹੈ ਅਮਲਾਂ ਦੀ ਪੌਥੀ ਕਿ ਇਸ ਨੇ ਨਾ ਕੋਈ ਛੋਟੀ ਗੱਲ ਵਰਜ ਕਰਨੀ ਛੱਡੀ ਅਤੇ ਨਾ ਵੱਡੀ ਗੱਲ। ਅਤੇ ਜਿਹੜੇ ਕਰਮ ਉਨ੍ਹਾਂ ਨੇ ਕੀਤਾ, ਉਹ ਸਭ ਸਾਹਮਣੇ ਵੇਖਣਗੇ ਅਤੇ ਤੇਰਾ ਰੱਬ ਕਿਸੇ ਉੱਪਰ ਕੋਈ ਜ਼ੁਲਮ ਨਹੀਂ ਕਰੇਗਾ।
وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ كَانَ مِنَ الْجِنِّ فَفَسَقَ عَنْ أَمْرِ رَبِّهِ ۗ أَفَتَتَّخِذُونَهُ وَذُرِّيَّتَهُ أَوْلِيَاءَ مِنْ دُونِي وَهُمْ لَكُمْ عَدُوٌّ ۚ بِئْسَ لِلظَّالِمِينَ بَدَلًا
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਵਮ ਨੂੰ ਸਿਜਦਾ ਕਰੋ ਤਾਂ ਉਨ੍ਹਾਂ ਨੇ ਸਿਜਦਾ ਕੀਤਾ। ਪਰ ਇਬਲੀਸ ਨੇ ਸਿਜਦਾ ਨਾ ਕੀਤਾ, ਉਹ ਜਿੰਨਾਂ ਵਿਚੋਂ ਸੀ। ਇਸ ਲਈ ਉਸ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ। ਬਨਾਉਂਦੇ ਹੋ, ਜਦੋਂ ਕਿ ਉਹ ਤੁਹਾਡੇ ਦੁਸ਼ਮਨ ਹਨ। ਇਹ ਪਾਪੀਆਂ ਦੇ ਲਈ ਬਹੁਤ ਬੂਰਾ ਬਦਲਾ ਹੈ।
مَا أَشْهَدْتُهُمْ خَلْقَ السَّمَاوَاتِ وَالْأَرْضِ وَلَا خَلْقَ أَنْفُسِهِمْ وَمَا كُنْتُ مُتَّخِذَ الْمُضِلِّينَ عَضُدًا
ਸੈਂ ਇਸ ਨੂੰ ਨਾ ਆਕਾਸ਼ਾਂ ਅਤੇ ਧਰਤੀ ਪੈਦਾ ਕਰਨ ਦੇ ਸਮੇਂ ਸੱਦਿਆ ਅਤੇ ਨਾ ਖੂਦ ਇਸ ਦੇ ਪੈਦਾ ਕਰਨ ਦੇ ਸਮੇਂ ਬੁਲਾਇਆ ਅਤੇ ਮੈਂ ਅਜਿਹਾ ਨਹੀਂ ਕਿ ਰਾਹ ਤੋਂ ਭਟਕਾਉਣ ਵਾਲਿਆਂ ਨੂੰ ਆਪਣਾ ਸਹਾਇਕ ਬਣਾਵਾਂ।
وَيَوْمَ يَقُولُ نَادُوا شُرَكَائِيَ الَّذِينَ زَعَمْتُمْ فَدَعَوْهُمْ فَلَمْ يَسْتَجِيبُوا لَهُمْ وَجَعَلْنَا بَيْنَهُمْ مَوْبِقًا
ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ਜਿਸਨੂੰ ਤੁਸੀਂ ਮੇਰੇ ਸ਼ਰੀਕ ਸਮਝਦੇ ਸੀ, ਉਸ ਨੂੰ ਬੁਲਾਉ। ਫਿਰ ਉਹ ਪੁਕਾਰੇਗਾ ਪਰੰਤੂ ਉਹ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਣਗੇ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ (ਦੁਸ਼ਮਣੀ ਦੀ) ਰੁਕਾਵਟ ਖੜੀ ਕਰ ਦੇਵਾਂਗੇ।
وَرَأَى الْمُجْرِمُونَ النَّارَ فَظَنُّوا أَنَّهُمْ مُوَاقِعُوهَا وَلَمْ يَجِدُوا عَنْهَا مَصْرِفًا
ਅਤੇ ਅਪਰਾਧੀ ਲੋਕ ਅੱਗ ਨੂੰ ਦੇਖਣਗੇ ਅਤੇ ਸਮਝ ਲੈਣਗੇ ਕਿ ਉਹ ਉਸ ਵਿਚ ਡਿੱਗਣ ਵਾਲੇ ਹਨ, ਅਤੇ ਉਹ ਉਸ ਵਿੱਚੋਂ ਬਚਣ ਦਾ ਕੋਈ ਰਸਤਾ ਨਹੀਂ ਪਾਉਣਗੇ।

Choose other languages: