Quran Apps in many lanuages:

Surah Al-Kahf Ayahs #42 Translated in Punjabi

لَٰكِنَّا هُوَ اللَّهُ رَبِّي وَلَا أُشْرِكُ بِرَبِّي أَحَدًا
ਪਰ ਮੇਰਾ ਰੱਬ ਤਾਂ ਉਹੀ ਅੱਲਾਹ ਹੈ ਅਤੇ ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਮੰਨਦਾ।
وَلَوْلَا إِذْ دَخَلْتَ جَنَّتَكَ قُلْتَ مَا شَاءَ اللَّهُ لَا قُوَّةَ إِلَّا بِاللَّهِ ۚ إِنْ تَرَنِ أَنَا أَقَلَّ مِنْكَ مَالًا وَوَلَدًا
ਅਤੇ ਜਦੋਂ ਤੁਸੀਂ ਆਪਣੇ ਬਾਗ਼ ਵਿਚ ਗਏ ਤਾਂ ਤੂੰ ਕਿਉਂ’ ਨਾ ਕਿਹਾ ਕਿ ਜਿਹੜਾ ਅੱਲਾਹ ਚਾਹੁੰਦਾ ਹੈ, ਉਹ ਹੀ ਹੁੰਦਾ ਹੈ ਅੱਲਾਹ ਤੋਂ ਬਿਨ੍ਹਾਂ ਕਿਸੇ ਵਿਚ ਕੋਈ ਤਾਕਤ ਨਹੀਂ। ਜੇਕਰ ਤੁਸੀਂ ਦੇਖਦੇ ਹੋ ਕਿ ਮੈਂ ਜਾਇਦਾਦ ਅਤੇ ਔਲਾਦ ਵਿਚ ਤੁਹਾਡੇ ਤੋਂ ਘੱਟ ਹਾਂ।
فَعَسَىٰ رَبِّي أَنْ يُؤْتِيَنِ خَيْرًا مِنْ جَنَّتِكَ وَيُرْسِلَ عَلَيْهَا حُسْبَانًا مِنَ السَّمَاءِ فَتُصْبِحَ صَعِيدًا زَلَقًا
ਤਾਂ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਤੁਹਾਡੇ ਬਾਗ਼ਾਂ ਤੋਂ ਵੀ ਚੰਗਾ ਬਾਗ਼ ਦੇਵੇ। ਅਤੇ ਤੁਹਾਡੇ ਬਾਗ਼ ਉੱਪਰ ਅਸਮਾਨ ਤੋਂ ਕੋਈ ਆਫ਼ਤ ਭੇਜ ਦੇਵੇ, ਜਿਸ ਨਾਲ (ਤੁਹਾਡਾ) ਬਾਗ਼ ਪੱਧਰਾ ਮੈਦਾਨ ਬਣ ਜਾਵੇ।
أَوْ يُصْبِحَ مَاؤُهَا غَوْرًا فَلَنْ تَسْتَطِيعَ لَهُ طَلَبًا
ਜਾਂ ਉਸ ਵਿੱਚੋਂ ਪਾਣੀ ਸੁੱਕ ਜਾਵੇ, ਫਿਰ ਤੁਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾ ਪ੍ਰਾਪਤ ਸਕੋ।
وَأُحِيطَ بِثَمَرِهِ فَأَصْبَحَ يُقَلِّبُ كَفَّيْهِ عَلَىٰ مَا أَنْفَقَ فِيهَا وَهِيَ خَاوِيَةٌ عَلَىٰ عُرُوشِهَا وَيَقُولُ يَا لَيْتَنِي لَمْ أُشْرِكْ بِرَبِّي أَحَدًا
ਅਤੇ ਉਸ ਦੇ ਫ਼ਲ ਉੱਪਰ ਬਿਪਤਾ ਪਈ, ਤਾਂ ਜਿਹੜਾ ਉਸ ਨੇ ਉਸ ਉੱਪਰ ਖਰਚ ਕੀਤਾ ਸੀ, ਉਸ ਉੱਪਰ ਉਹ ਹੱਥ ਮਲਦਾ ਰਹਿ ਗਿਆ ਅਤੇ ਉਹ ਬਾਗ਼ ਆਪਣੀ (ਸਹਾਰੇ ਵਾਲੀ) ਫੱਟੀਆਂ ਉੱਪਰ ਡਿੱਗਿਆ ਪਿਆ ਸੀ। ਉਹ ਕਹਿਣ ਲੱਗਾ ਕਿ ਕਾਸ਼! ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀ’ ਠਹਿਰਾਉਂਦਾ।

Choose other languages: