Quran Apps in many lanuages:

Surah Al-Jinn Ayahs #28 Translated in Punjabi

حَتَّىٰ إِذَا رَأَوْا مَا يُوعَدُونَ فَسَيَعْلَمُونَ مَنْ أَضْعَفُ نَاصِرًا وَأَقَلُّ عَدَدًا
ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖਣਗੇ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਉਸ ਸਮਝ ਲੈਣਗੇ ਕਿ ਕਿਸ ਦੇ ਸਾਥੀ ਕਮਜ਼ੋਰ ਹਨ ਅਤੇ ਕਿਹੜੇ ਗਿਣਤੀ ਵਿਚ ਘੱਟ ਹਨ।
قُلْ إِنْ أَدْرِي أَقَرِيبٌ مَا تُوعَدُونَ أَمْ يَجْعَلُ لَهُ رَبِّي أَمَدًا
ਆਖੋ, ਕਿ ਮੈਂ ਨਹੀਂ ਜਾਣਦਾ ਜਿਸ ਚੀਜ਼ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਉਹ ਨੇੜੇ ਹੈ ਜਾਂ ਮੇਰੇ ਰੱਬ ਨੇ ਲੰਮਾਂ ਸਮਾਂ ਤਹਿ ਕਰ ਰੱਖਿਆ ਹੈ।
عَالِمُ الْغَيْبِ فَلَا يُظْهِرُ عَلَىٰ غَيْبِهِ أَحَدًا
ਗੁੱਝੀਆਂ ਨੂੰ ਜਾਣਨ ਵਾਲਾ ਉਹ ਹੀ ਹੈ। ਉਹ ਆਪਣੀਆਂ ਗੁੱਝੀਆਂ ਗੱਲਾਂ ਲਈ ਕਿਸੇ ਨੂੰ ਸੂਚਿਤ ਨਹੀਂ ਕਰਦਾ।
إِلَّا مَنِ ارْتَضَىٰ مِنْ رَسُولٍ فَإِنَّهُ يَسْلُكُ مِنْ بَيْنِ يَدَيْهِ وَمِنْ خَلْفِهِ رَصَدًا
ਬਿਲ੍ਹਾਂ ਉਸ ਰਸੂਲ ਦੇ ਜਿਸ ਨੂੰ ਉਸ (ਅੱਲਾਹ) ਨੇ ਪਸੰਦ ਕੀਤਾ ਹੋਵੇ। ਤਾਂ ਉਹ ਉਸ ਦੇ ਅੱਗੇ ਅਤੇ ਪਿੱਛੇ ਪਹਿਰੇਦਾਰ ਲੱਗਾ ਦਿੰਦਾ।
لِيَعْلَمَ أَنْ قَدْ أَبْلَغُوا رِسَالَاتِ رَبِّهِمْ وَأَحَاطَ بِمَا لَدَيْهِمْ وَأَحْصَىٰ كُلَّ شَيْءٍ عَدَدًا
ਤਾਂ ਕਿ ਅੱਲਾਹ ਜਾਣ ਲਵੇ ਕਿ ਉਨ੍ਹਾਂ ਨੇ ਆਪਣੇ ਰੱਬ ਦੇ ਸੁਨੇਹੇ ਪਹੁੰਚਾ ਦਿੱਤੇ ਹਨ। ਅਤੇ (ਇਸ ਤਰ੍ਹਾਂ) ਉਸ ਨੇ ਉਨ੍ਹਾਂ ਦੇ ਆਲੇ-ਦੁਆਲੇ ਨੂੰ ਘੇਰਿਆ ਹੋਇਆ ਹੈ ਅਤੇ ਉਸ ਨੇ ਹਰ ਇੱਕ ਚੀਜ਼ ਨੂੰ ਗਿਣ ਰੱਖਿਆ ਹੈ।

Choose other languages: