Quran Apps in many lanuages:

Surah Al-Baqara Ayahs #6 Translated in Punjabi

2:2
ذَٰلِكَ الْكِتَابُ لَا رَيْبَ ۛ فِيهِ ۛ هُدًى لِلْمُتَّقِينَ
ਇਹ ਅੱਲਾਹ ਦੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਡਰ ਰੱਖਣ ਵਾਲਿਆਂ ਦੇ ਲਈ ਇਹ (ਕੁਰਆਨ) ਰਾਹ ਦਿਖਾਉਣ ਵਾਲਾ ਹੈ।
2:3
الَّذِينَ يُؤْمِنُونَ بِالْغَيْبِ وَيُقِيمُونَ الصَّلَاةَ وَمِمَّا رَزَقْنَاهُمْ يُنْفِقُونَ
ਜਿਹੜੇ ਵਿਸ਼ਵਾਸ਼ ਕਰਦੇ ਹਨ ਬਿਨਾਂ ਦੇਖੇ ਅਤੇ ਨਮਾਜ਼ ਸਥਾਪਿਤ ਕਰਦੇ ਹਨ। ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ, ਉਸ ਵਿਚੋਂ ਖਰਚ ਕਰਦੇ ਹਨ।
2:4
وَالَّذِينَ يُؤْمِنُونَ بِمَا أُنْزِلَ إِلَيْكَ وَمَا أُنْزِلَ مِنْ قَبْلِكَ وَبِالْآخِرَةِ هُمْ يُوقِنُونَ
ਜੋ ਈਮਾਨ ਲਿਆਉਂਦੇ ਹਨ, ਉਸ ਤੇ ਜਿਹੜਾ ਕੁਝ ਤੁਹਾਡੇ ਤੇ ਉਤਰਿਆ (ਕੁਰਆਨ) ਹੈ। ਅਤੇ ਜਿਹੜਾ ਕੁਝ ਤੁਹਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਉਹ ਆਖ਼ਿਰਤ (ਪ੍ਰਲੋਕ) ਉੱਤੇ ਵਿਸ਼ਵਾਸ਼ ਰਖਦੇ ਹਨ।
2:5
أُولَٰئِكَ عَلَىٰ هُدًى مِنْ رَبِّهِمْ ۖ وَأُولَٰئِكَ هُمُ الْمُفْلِحُونَ
ਉਨ੍ਹਾਂ ਲੋਕਾਂ ਨੂੰ ਅਪਣੇ ਰੱਬ ਦਾ ਰਾਹ ਪ੍ਰਾਪਤ ਹੈ ਅਤੇ ਉਹ ਸਫ਼ਲਤਾ ਪਾਉਣ ਵਾਲੇ ਹਨ।
2:6
إِنَّ الَّذِينَ كَفَرُوا سَوَاءٌ عَلَيْهِمْ أَأَنْذَرْتَهُمْ أَمْ لَمْ تُنْذِرْهُمْ لَا يُؤْمِنُونَ
ਜਿਨ੍ਹਾਂ ਲੋਕਾਂ ਨੇ (ਇਨ੍ਹਾਂ ਗੱਲਾਂ ਦੀ) ਉਲੰਘਣਾ ਕੀਤੀ, ਉਨ੍ਹਾਂ ਲਈ ਇੱਕ ਸਮਾਨ ਹੈ ਕਿ ਤੁਸੀਂ ਉਨ੍ਹਾਂ ਨੂੰ ਡਰਾਉ ਜਾਂ ਨਾ ਡਰਾਉ, ਉਹ ਮੰਨਣ ਵਾਲੇ ਨਹੀਂ।

Choose other languages: