Quran Apps in many lanuages:

Surah Al-Baqara Ayahs #130 Translated in Punjabi

وَإِذْ قَالَ إِبْرَاهِيمُ رَبِّ اجْعَلْ هَٰذَا بَلَدًا آمِنًا وَارْزُقْ أَهْلَهُ مِنَ الثَّمَرَاتِ مَنْ آمَنَ مِنْهُمْ بِاللَّهِ وَالْيَوْمِ الْآخِرِ ۖ قَالَ وَمَنْ كَفَرَ فَأُمَتِّعُهُ قَلِيلًا ثُمَّ أَضْطَرُّهُ إِلَىٰ عَذَابِ النَّارِ ۖ وَبِئْسَ الْمَصِيرُ
ਅਤੇ ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਰੱਬ! ਇਸ ਨਗਰ ਨੂੰ ਸ਼ਾਂਤੀ ਦਾ ਨਗਰ ਬਣਾ ਦੇ ਅਤੇ ਉਸ ਦੇ ਵਾਸੀਆਂ ਨੂੰ, ਜੋ ਇਨ੍ਹਾਂ ਵਿਚੋਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਣ, ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਪ੍ਰਦਾਨ ਕਰ। ਅੱਲਾਹ ਨੇ ਕਿਹਾ ਕਿ ਜਿਹੜਾ ਅਵੱਗਿਆ ਕਰੇਗਾ ਮੈਂ ਉਸ ਨੂੰ ਵੀ ਥੋੜ੍ਹੇ ਦਿਨਾਂ ਦਾ ਲਾਭ ਦੇਵਾਂਗਾ। ਫਿਰ ਉਸ ਨੂੰ ਅੱਗ ਦੇ ਅਜ਼ਾਬ ਵੱਲ ਧੱਕਾ ਦੇ ਦੇਵਾਂਗਾ ਅਤੇ ਉਹ ਬਹੁਤ ਸ਼ੂਰਾ ਟਿਕਾਣਾ ਹੈ।
وَإِذْ يَرْفَعُ إِبْرَاهِيمُ الْقَوَاعِدَ مِنَ الْبَيْتِ وَإِسْمَاعِيلُ رَبَّنَا تَقَبَّلْ مِنَّا ۖ إِنَّكَ أَنْتَ السَّمِيعُ الْعَلِيمُ
ਅਤੇ ਜਦੋਂ ਇਹ ਇਬਰਾਹੀਮ (ਅਲੈ.) ਅਤੇ ਇਸਮਾਈਲ (ਅਲੈ.) ਅੱਲਾਹ ਦੇ ਘਰ (ਕਾਅਬਾਂ) ਦੀਆਂ ਕੰਧਾਂ ਉਠਾ ਰਹੇ ਸਨ ਅਤੇ ਇਹ ਕਹਿੰਦੇ ਜਾਂਦੇ ਸਨ ਹੇ ਮੇਰੇ ਰੱਬ! ਸਵੀਕਾਰ ਕਰ ਲੈ ਸਾਡੇ ਪਾਸੋਂ ਬੇਸ਼ੱਕ ਤੂੰ ਹੀ ਸੁਣਨ ਵਾਲਾ ਤੇ ਜਾਣਨ ਵਾਲਾ ਹੈਂ।
رَبَّنَا وَاجْعَلْنَا مُسْلِمَيْنِ لَكَ وَمِنْ ذُرِّيَّتِنَا أُمَّةً مُسْلِمَةً لَكَ وَأَرِنَا مَنَاسِكَنَا وَتُبْ عَلَيْنَا ۖ إِنَّكَ أَنْتَ التَّوَّابُ الرَّحِيمُ
ਹੇ ਸਾਡੇ ਰੱਬ! ਸਾਨੂੰ ਆਪਣਾ ਅਹਿਸਾਨ ਮੰਦ ਬਣਾ ਅਤੇ ਸਾਡੀ ਸੰਤਾਨ ਵਿਚੋਂ ਆਪਣੀ ਇੱਕ ਅਹਿਸਾਨ ਮੰਨਣ ਵਾਲੀ ਕੌਮ ਉਠਾ ਅਤੇ ਸਾਨੂੰ ਸਾਡੀ ਬੰਦਗੀ ਦੇ ਤਰੀਕੇ ਦੱਸ ਅਤੇ ਸਾਨੂੰ ਮੁਆਫ਼ ਕਰ ਦੇ ਤੂੰ ਹੀਂ ਮੁਆਫ਼ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ।
رَبَّنَا وَابْعَثْ فِيهِمْ رَسُولًا مِنْهُمْ يَتْلُو عَلَيْهِمْ آيَاتِكَ وَيُعَلِّمُهُمُ الْكِتَابَ وَالْحِكْمَةَ وَيُزَكِّيهِمْ ۚ إِنَّكَ أَنْتَ الْعَزِيزُ الْحَكِيمُ
ਹੇ ਸਾਡੇ ਰੱਬ! ਅਤੇ ਇਨ੍ਹਾਂ ਵਿਚੋਂ ਇਕ ਰਸੂਲ ਉਠਾ ਜੋ ਉਨ੍ਹਾਂ ਨੂੰ ਤੇਰੀਆਂ ਆਇਤਾਂ ਸੁਣਾਵੇ ਅਤੇ ਉਨ੍ਹਾਂ ਨੂੰ ਕਿਤਾਬ ਅਤੇ ਬਿਬੇਕ ਦੀ ਸਿੱਖਿਆ ਦੇ ਅਤੇ ਉਨ੍ਹਾਂ ਦਾ ਤਜ਼ਕੀਅ (ਸ਼ੁੱਧੀ ਕਰਨ ਅਤੇ ਅਧਿਆਤਮਕ ਵਿਕਾਸ) ਕਰੇ। ਬੇਸ਼ੱਕ ਤੂੰ ਬੜਾ ਪ੍ਰਭਾਵਸ਼ਾਲੀ ਅਤੇ ਸਭ ਕੁਝ ਜਾਣਨ ਵਾਲਾ ਹੈਂ
وَمَنْ يَرْغَبُ عَنْ مِلَّةِ إِبْرَاهِيمَ إِلَّا مَنْ سَفِهَ نَفْسَهُ ۚ وَلَقَدِ اصْطَفَيْنَاهُ فِي الدُّنْيَا ۖ وَإِنَّهُ فِي الْآخِرَةِ لَمِنَ الصَّالِحِينَ
ਹੋਰ ਕੇਂਣ ਹੈ ਜੋ ਇਬਰਾਹੀਮ ਦੇ ਦੀਨ ਨੂੰ ਪਸੰਦ ਨਾ ਕਰੇ, ਪਰ ਉਹ ਜਿਸ ਨੇ ਆਪਣੇ ਆਪ ਨੂੰ ਮੂਰਖ ਬਣਾ ਲਿਆ ਹੋਵੇ ਹਾਲਾਂਕਿ ਅਸੀਂ ਇਬਰਾਹੀਮ ਨੂੰ ਸੰਸਾਰ ਵਿਚੋਂ ਚੁਣ ਲਿਆ ਸੀ ਅਤੇ ਪ੍ਰਲੋਕ ਵਿਚ ਉਹ ਭਲੇ ਲੋਕਾਂ ਵਿੱਚੋਂ ਹੋਵੇਗਾ।

Choose other languages: