Quran Apps in many lanuages:

Surah Al-Anbiya Ayahs #82 Translated in Punjabi

وَدَاوُودَ وَسُلَيْمَانَ إِذْ يَحْكُمَانِ فِي الْحَرْثِ إِذْ نَفَشَتْ فِيهِ غَنَمُ الْقَوْمِ وَكُنَّا لِحُكْمِهِمْ شَاهِدِينَ
ਅਤੇ ਦਾਊਦ ਅਤੇ ਸੁਲੇਮਾਨ ਨੂੰ ਜਦੋਂ ਉਹ ਦੋਵੇਂ ਖੇਤੀ ਦੇ ਸਬੰਧ ਵਿਚ ਫੈਸਲਾ ਕਰ ਰਹੇ ਸੀ, ਜਦੋਂ ਉਸ ਵਿਚ ਕੁਝ ਲੋਕਾਂ ਦੀਆਂ ਬੱਕਰੀਆਂ ਰਾਤ ਦੇ ਸਮੇਂ (ਖੇਤ) ਵਿਚ ਜਾ ਪਈਆਂ ਅਤੇ ਅਸੀ’ ਉਸ ਦੇ ਇਸ ਫ਼ੈਸਲੇ ਨੂੰ ਦੇਖ ਰਹੇ ਸੀ।
فَفَهَّمْنَاهَا سُلَيْمَانَ ۚ وَكُلًّا آتَيْنَا حُكْمًا وَعِلْمًا ۚ وَسَخَّرْنَا مَعَ دَاوُودَ الْجِبَالَ يُسَبِّحْنَ وَالطَّيْرَ ۚ وَكُنَّا فَاعِلِينَ
ਤਾਂ ਅਸੀਂ ਸੁਲੇਮਾਨ ਨੂੰ ਇਸ ਦੀ ਸਮਝ ਦਿੱਤੀ। ਅਤੇ ਅਸੀਂ ਦੋਂਵਾਂ ਨੂੰ ਬਿਬੇਕ ਅਤੇ ਗਿਆਨ ਦਿੱਤਾ ਸੀ। ਅਤੇ ਅਸੀਂ ਦਾਊਦ ਦੇ ਅਧੀਨ ਕਰ ਦਿੱਤਾ ਪਹਾੜਾਂ ਨੂੰ, ਉਹ ਉਸ ਦੇ ਨਾਲ ਆਪਣੇ ਰੱਬ ਦੀ ਸਿਫ਼ਤ ਕਰਦੇ ਸੀ ਅਤੇ ਪੰਛੀਆਂ ਨੂੰ ਵੀ ਅਤੇ ਅਸੀਂ ਹੀ ਕਰਨ ਵਾਲੇ ਸੀ।
وَعَلَّمْنَاهُ صَنْعَةَ لَبُوسٍ لَكُمْ لِتُحْصِنَكُمْ مِنْ بَأْسِكُمْ ۖ فَهَلْ أَنْتُمْ شَاكِرُونَ
ਅਤੇ ਅਸੀਂ ਉਸ ਨੂੰ ਤੁਹਾਡੇ ਲਈ ਇੱਕ ਯੁੱਧ ਬਸਤਰ ਬਣਾਉਣ ਦਾ ਹੁਨਰ ਸਿਖਾਇਆ ਤਾਂ ਕਿ ਉਹ ਤੁਹਾਨੂੰ ਯੁੱਧ ਵਿਚ ਸੁਰੱਖਿਅਤ ਰੱਖੇ ਫਿਰ ਕੀ ਤੁਸੀ’ ਸ਼ੁਕਰ ਕਰਨ ਵਾਲੇ ਬਣਦੇ ਹੋ।
وَلِسُلَيْمَانَ الرِّيحَ عَاصِفَةً تَجْرِي بِأَمْرِهِ إِلَى الْأَرْضِ الَّتِي بَارَكْنَا فِيهَا ۚ وَكُنَّا بِكُلِّ شَيْءٍ عَالِمِينَ
ਅਤੇ ਅਸੀਂ ਸੂਲੇਮਾਨ ਲਈ ਤੇਜ ਹਵਾ ਨੂੰ ਵੱਸ ਵਿਚ ਕਰ ਦਿੱਤਾ ਜਿਹੜੀ ਉਸ ਦੇ ਹੁਕਮ ਨਾਲ ਉਸ ਖੇਤਰ ਵੱਲ ਚੱਲਦੀ ਸੀ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ। ਅਤੇ ਅਸੀਂ ਹਰੇਕ ਚੀਜ਼ ਨੂੰ ਜਾਣਨ ਵਾਲੇ ਹਾਂ।
وَمِنَ الشَّيَاطِينِ مَنْ يَغُوصُونَ لَهُ وَيَعْمَلُونَ عَمَلًا دُونَ ذَٰلِكَ ۖ وَكُنَّا لَهُمْ حَافِظِينَ
ਅਤੇ ਸੈਤਾਨਾਂ ਵਿਚੋਂ ਵੀ ਅਸੀਂ ਉਸ ਦਾ ਆਗਿਆਕਾਰੀ ਬਣਾ ਦਿੱਤਾ ਜਿਹੜੇ ਉਸ ਲਈ ਚੁੱਭੀ ਲਾਉਂਦੇ ਸੀ। ਅਤੇ ਇਸ ਤੋਂ’ ਬਿਨ੍ਹਾਂ ਦੂਜੇ ਕੰਮ ਕਰਦੇ ਸੀ ਅਤੇ ਅਸੀਂ’ ਹੀ ਉਸ ਨੂੰ ਸੰਭਾਲਣ ਵਾਲੇ ਸੀ।

Choose other languages: