Quran Apps in many lanuages:

Surah Al-Anaam Ayahs #12 Translated in Punjabi

6:8
وَقَالُوا لَوْلَا أُنْزِلَ عَلَيْهِ مَلَكٌ ۖ وَلَوْ أَنْزَلْنَا مَلَكًا لَقُضِيَ الْأَمْرُ ثُمَّ لَا يُنْظَرُونَ
ਅਤੇ ਉਹ ਕਹਿੰਦੇ ਕਿ ਉਨ੍ਹਾਂ ਉੱਪਰ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ?ਅਤੇ ਜੇਕਰ ਅਸੀਂ ਕੋਈ ਫ਼ਰਿਸ਼ਤਾ ਉਤਾਰਦੇ ਤਾਂ ਮਾਮਲੇ ਦਾ ਫੈਸਲਾ ਹੋ ਜਾਂਦਾ, ਫਿਰ ਉਨ੍ਹਾਂ ਨੂੰ ਕੋਈ ਮੋਹਲਤ ਨਾ ਮਿਲਦੀ।
6:9
وَلَوْ جَعَلْنَاهُ مَلَكًا لَجَعَلْنَاهُ رَجُلًا وَلَلَبَسْنَا عَلَيْهِمْ مَا يَلْبِسُونَ
ਅਤੇ ਜੇਕਰ ਕਿਸੇ ਫ਼ਰਿਸ਼ਤੇ ਨੂੰ ਸੰਦੇਸ਼ ਵਾਹਕ ਬਣਾ ਕੇ ਭੇਜਦੇ ਤਾਂ ਉਸ ਨੂੰ ਵੀ ਮਨੁੱਖ ਬਣਾਉਂਦੇ ਅਤੇ ਉਨ੍ਹਾਂ ਨੂੰ ਉਸੇ ਸ਼ੱਕ ਵਿਚ ਪਾ ਦਿੰਦੇ ਜਿਸ ਵਿਚ ਉਹ ਹੁਣ ਪਏ ਹਨ।
وَلَقَدِ اسْتُهْزِئَ بِرُسُلٍ مِنْ قَبْلِكَ فَحَاقَ بِالَّذِينَ سَخِرُوا مِنْهُمْ مَا كَانُوا بِهِ يَسْتَهْزِئُونَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ ਦਾ ਮਖੌਲ ਉਡਾਇਆ ਗਿਆ ਤਾਂ ਉਨ੍ਹਾਂ ਵਿਚੋਂ’ ਜਿਨ੍ਹਾਂ ਲੋਕਾਂ ਨੇ ਮਖੌਲ ਕੀਤਾ ਉਨ੍ਹਾਂ ਨੂੰ ਉਸੇ ਚੀਜ਼ ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਦੇ ਸਨ।
قُلْ سِيرُوا فِي الْأَرْضِ ثُمَّ انْظُرُوا كَيْفَ كَانَ عَاقِبَةُ الْمُكَذِّبِينَ
ਆਖੋ, ਧਰਤੀ ਉੱਪਰ ਘੁੰਮੋ ਫਿਰੋ ਅਤੇ ਦੇਖੋ ਕਿ ਇਨਕਾਰੀਆਂ ਦਾ ਹਸ਼ਰ ਕੀ ਹੋਇਆ।
قُلْ لِمَنْ مَا فِي السَّمَاوَاتِ وَالْأَرْضِ ۖ قُلْ لِلَّهِ ۚ كَتَبَ عَلَىٰ نَفْسِهِ الرَّحْمَةَ ۚ لَيَجْمَعَنَّكُمْ إِلَىٰ يَوْمِ الْقِيَامَةِ لَا رَيْبَ فِيهِ ۚ الَّذِينَ خَسِرُوا أَنْفُسَهُمْ فَهُمْ لَا يُؤْمِنُونَ
ਪੁੱਛੋ ਕਿ ਕਿਸ ਦਾ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਉੱਪਰ ਹੈ। ਆਖੋ, ਸਾਰਾ ਕੁਝ ਅੱਲਾਹ ਦਾ ਹੈ। ਉਸ ਨੇ ਆਪਣੇ ਉੱਪਰ ਰਹਿਮਤ ਲਿਖ ਲਈ ਹੈ। ਉਹ ਯਕੀਨਨ ਹੀ ਤੁਹਾਨੂੰ ਕਿਆਮਤ ਦੇ ਦਿਨ ਇਕੱਠਾ ਕਰੇਗਾ ਇਸ ਵਿਚ ਕੋਈ ਸ਼ੱਕ ਨਹੀਂ’। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਹੀ ਹਨ ਜਿਹੜੇ ਉਸ ਉੱਪਰ ਈਮਾਨ ਨਹੀ ਲਿਆਉਂਦੇ।

Choose other languages: