Quran Apps in many lanuages:

Surah Al-Ahzab Ayahs #50 Translated in Punjabi

وَدَاعِيًا إِلَى اللَّهِ بِإِذْنِهِ وَسِرَاجًا مُنِيرًا
ਅਤੇ ਅੱਲਾਹ ਦੇ ਵੱਲ ਉਸਦੇ ਹੁਕਮ ਨਾਲ ਬੁਲਾਉਣ ਵਾਲਾ ਅਤੇ ਰੋਸ਼ਨਮਈ ਦੀਵਾ।
وَبَشِّرِ الْمُؤْمِنِينَ بِأَنَّ لَهُمْ مِنَ اللَّهِ فَضْلًا كَبِيرًا
ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦੇਵੇਂ ਕਿ ਉਨ੍ਹਾਂ ਲਈ ਅੱਲਾਹ ਵੱਲੋਂ ਬਹੁਤ ਵੱਡੀ ਕਿਰਪਾ ਹੈ।
وَلَا تُطِعِ الْكَافِرِينَ وَالْمُنَافِقِينَ وَدَعْ أَذَاهُمْ وَتَوَكَّلْ عَلَى اللَّهِ ۚ وَكَفَىٰ بِاللَّهِ وَكِيلًا
ਅਤੇ ਤੁਸੀਂ ਇਨਕਾਰੀਆਂ ਅਤੇ ਧੋਖੇਬਾਜ਼ਾਂ ਦੀ ਗੱਲ ਨਾ ਮੰਨੋ। ਅਤੇ ਉਨ੍ਹਾਂ ਵੱਲੋਂ ਦਿੱਤੇ ਦੁੱਖਾਂ ਨੂੰ ਅਣਡਿੱਠ ਕਰੋ। ਅਤੇ ਅੱਲਾਹ ਤੇ ਭਰੋਸਾ ਰੱਖੋਂ। ਅੱਲਾਹ ਭਰੋਸੇ ਲਈ ਕਾਫ਼ੀ ਹੈ।
يَا أَيُّهَا الَّذِينَ آمَنُوا إِذَا نَكَحْتُمُ الْمُؤْمِنَاتِ ثُمَّ طَلَّقْتُمُوهُنَّ مِنْ قَبْلِ أَنْ تَمَسُّوهُنَّ فَمَا لَكُمْ عَلَيْهِنَّ مِنْ عِدَّةٍ تَعْتَدُّونَهَا ۖ فَمَتِّعُوهُنَّ وَسَرِّحُوهُنَّ سَرَاحًا جَمِيلًا
ਹੇ ਈਮਾਨ ਵਾਲਿਓ! ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਵਿਆਹ ਕਰੋ, ਫਿਰ ਉਨ੍ਹਾਂ ਨੂੰ ਹੱਥ ਲਗਾਉਣ ਤੋਂ ਪਹਿਲਾਂ ਤਲਾਕ ਦੇ ਦੇਵੋ “ਤਾਂ ਉਨ੍ਹਾਂ ਦੇ ਬਾਰੇ ਤੁਹਾਡੇ ਲਈ ਕੋਈ ਇੱਦਤ ਜ਼ਰੂਰੀ ਨਹੀਂ, ਜਿਸ ਦੀ ਤੁਸੀਂ ਗਿਣਤੀ ਕਰੋਂ। ਸੋ ਉਨ੍ਹਾਂ ਨੂੰ ਕੁਝ ਜੀਵਨ (ਜਿਉਣ ਲਈ) ਸਾਧਨ ਦੇ ਦੇਵੋਂ ਅਤੇ ਨੇਕੀ ਦੇ ਨਾਲ ਉਸ ਨੂੰ ਵਿਦਾ ਕਰ ਵੇਵੋ।
يَا أَيُّهَا النَّبِيُّ إِنَّا أَحْلَلْنَا لَكَ أَزْوَاجَكَ اللَّاتِي آتَيْتَ أُجُورَهُنَّ وَمَا مَلَكَتْ يَمِينُكَ مِمَّا أَفَاءَ اللَّهُ عَلَيْكَ وَبَنَاتِ عَمِّكَ وَبَنَاتِ عَمَّاتِكَ وَبَنَاتِ خَالِكَ وَبَنَاتِ خَالَاتِكَ اللَّاتِي هَاجَرْنَ مَعَكَ وَامْرَأَةً مُؤْمِنَةً إِنْ وَهَبَتْ نَفْسَهَا لِلنَّبِيِّ إِنْ أَرَادَ النَّبِيُّ أَنْ يَسْتَنْكِحَهَا خَالِصَةً لَكَ مِنْ دُونِ الْمُؤْمِنِينَ ۗ قَدْ عَلِمْنَا مَا فَرَضْنَا عَلَيْهِمْ فِي أَزْوَاجِهِمْ وَمَا مَلَكَتْ أَيْمَانُهُمْ لِكَيْلَا يَكُونَ عَلَيْكَ حَرَجٌ ۗ وَكَانَ اللَّهُ غَفُورًا رَحِيمًا
ਹੇ ਨਬੀ! ਅਸੀਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਜਾਇਜ਼ ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀ’ ਦੇ ਚੁੱਕੇ ਹੋ। ਅਤੇ ਉਹ ਔਰਤਾਂ ਵੀ ਜਿਹੜੀਆਂ ਤੁਹਾਡੇ ਅਧੀਨ ਹਨ, ਜਿਹੜੀਆਂ ਅੱਲਾਹ ਨੇ ਗ਼ਨੀਮਤ (ਖੁਸ਼ੀ) ਨਾਲ ਤੁਹਾਨੂੰ ਦਿੱਤੀਆਂ ਹਨ ਅਤੇ ਤੁਹਾਡੇ ਚਾਚੇ ਦੀਆਂ ਬੇਟੀਆਂ ਅਤੇ ਤੁਹਾਡੀ ਭੂਆ ਦੀਆੰ ਬੇਟੀਆਂ ਅਤੇ ਤੁਹਾਡੇ ਮਾਮੇ ਦੀਆਂ ਬੇਟੀਆਂ ਅਤੇ ਮਾਸੀ ਦੀਆਂ ਬੇਟੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੋਵੇ। ਅਤੇ ਉਸ ਈਮਾਨ ਵਾਲੀ ਔਰਤ ਨੂੰ ਵੀ ਜਿਹੜੀ ਆਪਣੇ ਆਪ ਨੂੰ ਪੈਗ਼ੰਬਰ ਨੂੰ ਦੇ ਦੇਵੇ, ਸ਼ਰਤ ਇਹ ਹੈ ਕਿ ਪੈਗੰਬਰ ਉਸਨੂੰ ਨਿਕਾਹ ਵਿਚ ਲਿਆਉਣਾ ਚਾਹੁੰਣ। ਇਹ ਮੁਸਲਮਾਨਾਂ ਨਾਲੋਂ ਅਲੱਗ, ਵਿਸ਼ੇਸ਼ ਰੂਪ ਵਿਚ ਤੁਹਾਡੇ ਲਈ ਹੈ। ਸਾਨੂੰ ਪਤਾ ਹੈ ਜਿਹੜਾ ਅਸੀ’ ਉਨ੍ਹਾਂ ਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀਆਂ ਦਾਸੀਆਂ ਦੇ ਸਬੰਧ ਵਿਚ ਜ਼ਰੂਰੀ ਕੀਤਾ ਹੈ ਤਾਂ ਕਿ ਤੁਹਾਡੇ ਲਈ ਕੋਈ ਤੰਗੀ ਨਾ ਰਹੇ ਅਤੇ ਅੱਲਾਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ।

Choose other languages: