Quran Apps in many lanuages:

Surah Aal-E-Imran Ayahs #11 Translated in Punjabi

3:7
هُوَ الَّذِي أَنْزَلَ عَلَيْكَ الْكِتَابَ مِنْهُ آيَاتٌ مُحْكَمَاتٌ هُنَّ أُمُّ الْكِتَابِ وَأُخَرُ مُتَشَابِهَاتٌ ۖ فَأَمَّا الَّذِينَ فِي قُلُوبِهِمْ زَيْغٌ فَيَتَّبِعُونَ مَا تَشَابَهَ مِنْهُ ابْتِغَاءَ الْفِتْنَةِ وَابْتِغَاءَ تَأْوِيلِهِ ۗ وَمَا يَعْلَمُ تَأْوِيلَهُ إِلَّا اللَّهُ ۗ وَالرَّاسِخُونَ فِي الْعِلْمِ يَقُولُونَ آمَنَّا بِهِ كُلٌّ مِنْ عِنْدِ رَبِّنَا ۗ وَمَا يَذَّكَّرُ إِلَّا أُولُو الْأَلْبَابِ
ਉਹ ਹੀ ਅੱਲਾਹ ਹੈ, ਜਿਸ ਨੇ ਤੁਹਾਡੇ ਉੱਪਰ ਕਿਤਾਬ ਉਤਾਰੀ। ਉਸ ਵਿਚ ਕੁਝ ਆਇਤਾਂ ਮੁਹਕਮ (ਸਪਸ਼ਟ) ਹਨ। ਉਹ ਕਿਤਾਬ ਦਾ ਮੂਲ ਹਨ ਅਤੇ ਦੂਸਰੀਆਂ ਆਇਤਾਂ (ਵਾਕ) ਮੁਤਸ਼ਾਬੇਹ (ਸੁਦ੍ਰਿਸ਼ਟ) ਹਨ। ਤਾਂ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਵਿੰਗ-ਵਲ ਹੈ, ਉਹ ਮੁਤਸ਼ਬਾਹੇ ਆਇਤਾਂ ਦੇ ਪਿੱਛੇ ਪੈ ਜਾਂਦੇ ਹਨ, ਅਸ਼ਾਂਤੀ ਦੀ ਤਲਾਸ਼ ਵਿਚ ਅਤੇ ਉਸ ਦੇ ਅਰਥਾਂ ਦੀ ਤਲਾਸ਼ ਵਿੱਚ। ਜਦੋਂ ਕਿ ਇਸ ਦਾ ਅਰਥ ਅੱਲਾਹ ਦੇ ਬਿਨ੍ਹਾਂ ਕੋਈ ਨਹੀ’ ਜਾਣਦਾ। ਅਤੇ ਜਿਹੜੇ ਲੋਕ ਠੋਸ ਗਿਆਨ ਵਾਲੇ ਹਨ, ਉਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਸਭ ਸਾਡੇ ਰੱਬ ਦੀ ਤਰਫੋਂ ਹੈ। ਅਤੇ ਨਸੀਹਤ ਉਹ ਲੋਕ ਹੀ ਸਵੀਕਾਰ ਕਰਦੇ ਹਨ, ਜੋ ਬੁੱਧੀ ਵਾਲੇ ਹਨ।
3:8
رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِنْ لَدُنْكَ رَحْمَةً ۚ إِنَّكَ أَنْتَ الْوَهَّابُ
ਹੇ ਸਾਡੇ ਪਾਲਣਹਾਰ! ਸਾਡੇ ਦਿਲਾਂ ਨੂੰ ਨਾ ਬਦਲ, ਜਦਕਿ ਤੂੰ ਸਾਨੂੰ ਸ੍ਰੇਸ਼ਟ ਮਾਰਗ ਬਖਸ਼ ਚੁੱਕਾ ਹੈ। ਅਤੇ ਸਾਨੂੰ ਆਪਣੇ ਕੋਲੋਂ ਰਹਿਮਤ ਦੀ ਦਾਤ ਬਖਸ਼। ਬਿਨਾਂ ਸ਼ੱਕ ਤੂੰ ਹੀ ਸਭ ਕੂਝ ਬਖਸ਼ਣ ਵਾਲਾ ਹੈ।
3:9
رَبَّنَا إِنَّكَ جَامِعُ النَّاسِ لِيَوْمٍ لَا رَيْبَ فِيهِ ۚ إِنَّ اللَّهَ لَا يُخْلِفُ الْمِيعَادَ
ਅਤੇ ਹੇ ਸਾਡੇ ਪਾਲਣਹਾਰ।! ਤੂੰ ਲੋਕਾਂ ਨੂੰ ਇੱਕ ਇਨ ਇਕੱਤਰ ਕਰਨ ਵਾਲਾ ਹੈ। ਜਿਸ (ਦਿਨ) ਦੇ ਆਉਣ ਤੇ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਵਾਅਦੇ ਦੇ ਖਿਲਾਫ਼ ਨਹੀ ਕਰਦਾ।
إِنَّ الَّذِينَ كَفَرُوا لَنْ تُغْنِيَ عَنْهُمْ أَمْوَالُهُمْ وَلَا أَوْلَادُهُمْ مِنَ اللَّهِ شَيْئًا ۖ وَأُولَٰئِكَ هُمْ وَقُودُ النَّارِ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਦੀ ਨੀਤੀ ਅਪਣਾਈ ਹੈ, ਉਨ੍ਹਾਂ ਦੀ ਪੂੰਜੀ ਅਤੇ ਉਨ੍ਹਾਂ ਦੀ ਸੰਤਾਨ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੋਈ ਕੰਮ ਨਹੀਂ ਆਵੇਗੀ। ਅਤੇ ਇਹ ਲੋਕ ਹੀ ਅੱਗ ਦਾ ਬਾਲਣ ਹੋਣਗੇ।
كَدَأْبِ آلِ فِرْعَوْنَ وَالَّذِينَ مِنْ قَبْلِهِمْ ۚ كَذَّبُوا بِآيَاتِنَا فَأَخَذَهُمُ اللَّهُ بِذُنُوبِهِمْ ۗ وَاللَّهُ شَدِيدُ الْعِقَابِ
ਉਨ੍ਹਾਂ ਦਾ ਪ੍ਰਵਾਸ ਦਾ ਹੋਇਆ ਹੈ, ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਇਸ ਤੇ ਅੱਲਾਹ ਨੇ, ਉਨ੍ਹਾਂ ਦੇ ਪਾਪਾਂ ਦੇ ਕਾਰਨ, ਉਨ੍ਹਾਂ ਨੂੰ ਪਕੜ ਲਿਆ ਅਤੇ ਅੱਲਾਹ ਬਹੁਤ ਤਸੀਹੇ ਦੇਣ ਵਾਲਾ ਹੈ।

Choose other languages: