Quran Apps in many lanuages:

Surah Aal-E-Imran Ayahs #30 Translated in Punjabi

قُلِ اللَّهُمَّ مَالِكَ الْمُلْكِ تُؤْتِي الْمُلْكَ مَنْ تَشَاءُ وَتَنْزِعُ الْمُلْكَ مِمَّنْ تَشَاءُ وَتُعِزُّ مَنْ تَشَاءُ وَتُذِلُّ مَنْ تَشَاءُ ۖ بِيَدِكَ الْخَيْرُ ۖ إِنَّكَ عَلَىٰ كُلِّ شَيْءٍ قَدِيرٌ
ਤੁਸੀਂ ਕਹੋ। ਹੇ ਅੱਲਾਹ! ਸਲਤਨਤ ਦੈ ਮਾਲਕ! ਤੂੰ ਜਿਸ ਨੂੰ ਚਾਹੇ ਸੱਤਾ ਪ੍ਰਦਾਨ ਕਰੇ, ਜਿਸ ਤੋਂ ਚਾਹੇ ਰਾਜ ਖੋਹ ਲਵੇਂ ਅਤੇ ਤੂੰ ਜਿਸ ਨੂੰ ਚਾਹੇ ਸਨਮਾਨ ਬਖਸ਼ ਦੇਵੇਂ ਅਤੇ ਜਿਸ ਨੂੰ ਚਾਹੇ ਬੇਇਜ਼ਤ ਕਰੇਂ, ਤੇਰੇ ਹੱਥ ਵਿਚ ਸੰਪੂਰਨ ਨੇਕੀ ਹੈ, ਬੇਸ਼ੱਕ ਹਰ ਚੀਜ਼ ਦੀ ਸਮੱਰਥਾ ਰੱਖਦਾ ਹੈ।
تُولِجُ اللَّيْلَ فِي النَّهَارِ وَتُولِجُ النَّهَارَ فِي اللَّيْلِ ۖ وَتُخْرِجُ الْحَيَّ مِنَ الْمَيِّتِ وَتُخْرِجُ الْمَيِّتَ مِنَ الْحَيِّ ۖ وَتَرْزُقُ مَنْ تَشَاءُ بِغَيْرِ حِسَابٍ
ਤੂੰ ਰਾਤ ਨੂੰ ਦਿਨ ਵਿਚ ਪ੍ਰਵੇਸ਼ ਕਰਦਾ ਹੈ। ਅਤੇ ਦਿਨ ਨੂੰ ਰਾਤ ਵਿਚ ਬਦਲ ਦਿੰਦਾ ਹੈ ਅਤੇ ਤੂੰ ਪ੍ਰਾਣਹੀਣ ਤੋਂ ਪ੍ਰਾਣ ਵਾਲੇ ਨੂੰ ਕੱਢ ਦਿੰਦਾ ਹੈ ਅਤੇ ਪ੍ਰਾਣ ਵਾਲੇ ਵਿਚੋਂ’ ਪ੍ਰਾਣਹੀਨ ਨੂੰ ਕੱਢਦਾ ਹੈ। ਤੂੰ ਜਿਸ ਨੂੰ ਜ਼ਾਹੁੰਦਾ ਹੈ ਬੇਹਿਸਾਬ ਰਿਜ਼ਕ ਚਿੰਦਾ ਹੈ।
لَا يَتَّخِذِ الْمُؤْمِنُونَ الْكَافِرِينَ أَوْلِيَاءَ مِنْ دُونِ الْمُؤْمِنِينَ ۖ وَمَنْ يَفْعَلْ ذَٰلِكَ فَلَيْسَ مِنَ اللَّهِ فِي شَيْءٍ إِلَّا أَنْ تَتَّقُوا مِنْهُمْ تُقَاةً ۗ وَيُحَذِّرُكُمُ اللَّهُ نَفْسَهُ ۗ وَإِلَى اللَّهِ الْمَصِيرُ
ਈਮਾਨ ਵਾਲਿਆਂ ਨੂੰ ਚਾਹੀਦਾ ਹੈ, ਕਿ ਈਮਾਨ ਵਾਲਿਆਂ ਨੂੰ ਛੱਡ ਕੇ ਇਨਕਾਰੀਆਂ ਨੂੰ ਮਿੱਤਰ ਨਾ ਬਣਾਉਣਾ। ਅਤੇ ਜਿਹੜਾ ਬੰਦਾ ਅਜਿਹਾ ਕਰੇਗਾ ਤਾਂ ਅੱਲਾਹ ਨਾਲ ਉਸ ਦਾ ਕੋਈ ਸੰਬੰਧ ਨਹੀਂ ਪਰ ਅਜਿਹੀ ਸਬਿੱਤੀ ਵਿਚ ਤੁਸੀਂ ਉਨ੍ਹਾਂ ਤੋਂ ਬਚਾਅ ਕਰਨਾ ਚਾਹੋ, ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਵੱਲ ਹੀ ਮੁੜ ਕੇ ਜਾਣਾ ਹੈ।
قُلْ إِنْ تُخْفُوا مَا فِي صُدُورِكُمْ أَوْ تُبْدُوهُ يَعْلَمْهُ اللَّهُ ۗ وَيَعْلَمُ مَا فِي السَّمَاوَاتِ وَمَا فِي الْأَرْضِ ۗ وَاللَّهُ عَلَىٰ كُلِّ شَيْءٍ قَدِيرٌ
ਕਹਿ ਦੇਵੋ ਕਿ ਜੋ ਕੁਝ ਤੁਹਾੇ ਦਿਲਾਂ ਵਿਚ ਹੈ, ਉਸ ਨੂੰ ਛੁਪਾਉ ਜਾਂ ਪ੍ਰਗਟ ਕਰੋ। ਅੱਲਾਹ ਉਸ ਨੂੰ ਜਾਣਦਾ ਹੈ। ਅਤੇ ਉਹ ਜਾਣਦਾ ਹੈ ਜੋ ਕੁਝ ਅਸਮਾਨ ਵਿਚ ਹੈ ਅਤੇ ਜੋ ਧਰਤੀ ਵਿਚ ਹੈ। ਅਤੇ ਅੱਲਾਹ ਦੀ ਤਾਕਤ ਹਰ ਵਸਤੂ ਵਿਚ ਹੈ।
يَوْمَ تَجِدُ كُلُّ نَفْسٍ مَا عَمِلَتْ مِنْ خَيْرٍ مُحْضَرًا وَمَا عَمِلَتْ مِنْ سُوءٍ تَوَدُّ لَوْ أَنَّ بَيْنَهَا وَبَيْنَهُ أَمَدًا بَعِيدًا ۗ وَيُحَذِّرُكُمُ اللَّهُ نَفْسَهُ ۗ وَاللَّهُ رَءُوفٌ بِالْعِبَادِ
ਜਿਸ ਦਿਨ ਹਰ ਬੰਦਾ ਆਪਣੀ ਕੀਤੀ ਗਈ ਨੇਕੀ ਨੂੰ ਆਪਣੇ ਸਾਹਮਣੇ ਪਾਵੇਗਾ, ਅਤੇ ਜਿਹੜੀ ਬੁਰਾਈ ਕੀਤੀ ਗਈ ਹੋਵੇਗੀ ਉਸ ਨੂੰ ਵੀ, ਉਸ ਦਿਨ ਹਰੇਕ ਬੰਦਾ ਇਹ ਚਾਹੇਗਾ ਕਿ ਕਾਸ਼! ਅਜੇ ਇਹ ਦਿਨ ਉਸ ਤੋਂ ਬਹੁਤ ਦੂਰ ਹੁੰਦਾ। ਅਤੇ ਅੱਲਾਹ ਤੁਹਾਨੂੰ ਡਰਾਉਂਦਾ ਹੈ ਆਪਣੇ ਆਪ ਤੋਂ ਅਤੇ ਅੱਲਾਹ ਆਪਣੇ ਬੰਦਿਆਂ ਉੱਪਰ ਬਹੁਤ ਮਿਹਰਬਾਨ ਹੈ।

Choose other languages: